Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,ਹੋਰ ਪਨੇ Other Pages

Wednesday

ਸਿੱਖ ਧਰਮ ਦਾ ਭਵਿੱਖ

ਮਨੁੱਖਤਾ ਦਾ ਧਾਰਮਿਕ ਭਵਿੱਖ ਭਾਵੇਂ ਧੁੰਧਲਾ ਹੋ ਸਕਦਾ ਹੈ, ਫਿਰ ਵੀ ਇਕ ਚੀਜ਼ (ਗੱਲ) ਤਾਂ ਨਿਸ਼ਚਿਤ ਹੈ। ਦੁਨੀਆਂ ਦੇ ਹਰੇਕ ਹਿੱਸੇ ਅਤੇ ਮਨੁੱਖ-ਜਾਤੀ ਦੀ ਹਰੇਕ ਸ਼ਾਖਾ ਵਿਚ ਆਪਸੀ ਵੱਧਦੇ ਸੰਚਾਰ ਦੇ ਯੁਗ ਵਿਚ ਮੌਜੂਦਾ ਮੁੱਖ ਧਰਮ ਇਕ-ਦੂਜੇ ਨੂੰ ਪਹਿਲਾਂ ਨਾਲੋਂ ਵੀ ਵੱਧ ਪ੍ਰਭਾਵਿਤ ਕਰਨਗੇ। ਆਉਣ ਵਾਲੀ ਇਸ ਧਾਰਮਿਕ ਬਹਿਸ ਵਿਚ ਸਿੱਖ-ਧਰਮ ਅਤੇ ਇਸ ਦਾ ਗ੍ਰੰਥ, ਗੁਰੂ ਗ੍ਰੰਥ, ਬਾਕੀ ਦੀ ਦੁਨੀਆਂ ਨੂੰ ਸੇਧ ਦੇਣ ਵਿਚ ਵਿਸ਼ੇਸ਼ ਭੂਮਿਕਾ ਨਿਭਾਏਗਾ।

ਉੱਪਰੀ ਬਿਆਨ ਵੀਹਵੀਂ ਸਦੀ ਦੇ ਚੋਟੀ ਦੇ ਇਤਿਹਾਸਕਾਰ ਆਰਨੋਲਡ ਤੋਅਨਬੀ ਨੇ ਦਿੱਤਾ ਸੀ। ਤੋਅਨਬੀ ਜਾਣਦਾ ਸੀ ਕਿ ਧਰਮ ਦੀ ਪ੍ਰਕਿਰਤੀ ਵਿਚ ਤੇਜੀ ਨਾਲ ਪਰਿਵਰਤਨ ਆਉਣ ਵਾਲਾ ਹੈ। ਸੰਚਾਰ ਦੇ ਨਵੇਂ ਸਾਧਨਾਂ, ਜਿਵੇਂ ਕਿ ਇੰਟਰਨੈਟ ਅਤੇ ਸੈਟਲਾਈਟ ਟੈਲੀਵੀਜ਼ਨ, ਦੇ ਪ੍ਰਸਾਰ ਕਾਰਣ ਸਿੱਖ ਧਰਮ ਦੇ ਮਹਾਨ ਵਿਰਸੇ ਅਤੇ ਇਸ ਦੇ ਪ੍ਰੇਮ ‘ਤੇ ਸਹਿਣਸ਼ੀਲਤਾ ਦੇ ਅਣਮੋਲ ਸਿਧਾਂਤਾਂ ਨੂੰ ਕਿਸੇ ਵੀ ਜਾਬਰ ਸਰਕਾਰ ਜਾਂ ਕਿਸੇ ਹੋਰ ਦੁਆਰਾ ਲੁਕੋ ਕੇ ਨਹੀਂ ਰੱਖਿਆ ਜਾ ਸਕੇਗਾ। ਨਵਾਂ ਧਾਰਮਿਕ ਯੁਗ ਧਾਰਮਿਕ ਚੋਣ ਦਾ ਯੁਗ ਹੈ। ਇਹ ਸਿੱਖ ਧਰਮ ਦੀ ਖੁਸ਼ਕਿਸਮਤੀ ਹੈ ਕਿ ਚੋਣ ਦੀ ਆਜ਼ਾਦੀ ਅਤੇ ਆਪਸੀ ਸਤਿਕਾਰ ਵਰਗੇ ਆਦਰਸ਼ ਸਿੱਖੀ ਦੇ ਮੁੱਢਲੇ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਢੁਕਵੇਂ ਹਨ। ਅਸਲ ਵਿਚ ਸਿੱਖ ਧਰਮ ਤਾਂ 500 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਇਨ੍ਹਾਂ ਆਦਰਸ਼ਾਂ ਦਾ ਉਪਦੇਸ਼ ਦਿੰਦਾ ਆ ਰਿਹਾ ਹੈ। ਪਿਛਲੇ ਸਮੇਂ ਵਿਚ ਇਸ ਸੱਜਰੇ ‘ਸਭਿਆਤਾਵਾਂ ਦੇ ਟਕਰਾ’ ਦੇ ਦੌਰਾਨ ਇਕ ਵਾਰ ਫਿਰ ਭੜਕੇ ਧਾਰਮਿਕ ਕੱਟੜਵਾਦ ਅਤੇ ਇਸ ਦੇ ਨਤੀਜੇ ਵਜੋਂ ਉਪਜੇ ਦਹਿਸ਼ਤਵਾਦ, ਯੁੱਧ, ਅਗਿਆਨ ਅਤੇ ਨਫਰਤਾਂ ਦੇ ਦੌਰ ਵਿਚ ਸਿੱਖ ਧਰਮ ਅਟੱਲ ਭਾਈਚਾਰੇ ਦੀ ਦਿਸ਼ਾ ਵਿਚ ਸਹਿਜੇ ਹੀ ਦੁਨੀਆਂ ਦੀ ਅਗਵਾਈ ਕਰਨ ਵਿਚ ਸਾਰਥਕ ਭੂਮਿਕਾ ਨਿਭਾ ਸਕਦਾ ਹੈ। ਸਿੱਖ ਧਰਮ ਅਨੁਸਾਰ, ਸਾਡੀ ਤਕਦੀਰ (ਨਸੀਬ) ਆਰਮਾਜੈਦੋਨ ਨਹੀ, ਬਲਕਿ ਕੁੱਲ ਮਨੁੱਖ-ਜਾਤੀ ਵਿਚ ਆਪਸੀ ਪ੍ਰੇਮ-ਭਾਵ, ਸਤਿਕਾਰ ਅਤੇ ਇੱਜ਼ਤ-ਮਾਣ ਹੈ। ਇਹ ਸਕਾਰਾਤਮਕ ਸੰਦੇਸ਼ ਪੂਰੀ ਦੁਨੀਆਂ ਵਿਚ ਬਹੁਤ ਤੇਜ਼ੀ ਨਾਲ ਸਾਰੇ ਹਿਰਦਿਆਂ ਵਿਚ ਇਕ ਸੁਰ (ਤਾਰ) ਛੇੜ ਰਿਹਾ ਹੈ।


This is a (Javascript/CSS) Fixed menu.