(1) ਗੁਜਰ ਦੀ ਇਸਤ੍ਰੀ, ਪਸ਼ੂ ਪਾਲਣ ਵਾਲੀ (2) ਦਿਨ ਦੇ ਪਹਿਲੇ ਪਹਿਰ ਗਾਏ ਜਾਣ ਵਾਲਾ ਇਕ ਰਾਗ, ਭੈਰਉ ਰਾਗ ਅਥਵਾ ਦੀਪਕ ਰਾਗ ਦੀ ਇਸਤ੍ਰੀ
ਸੰ. ਗੁਰ੍ਜਰੀ. {ਸੰਗ੍ਯਾ}. ਗੁੱਜਰ ਦੀ ਇਸਤ੍ਰੀ. "ਗੂਜਰੀ ਜਾਤਿ ਗਵਾਰ". (ਵਾਰ ਗੂਜ ੧. ਮ ੩)। (2) ਦੇਖੋ, ਗੁਜਰੀਮਾਤਾ। (3) ਟੋਡੀ ਠਾਟ ਦੀ ਇੱਕ ਸਾੜਵ ਰਾਗਿਣੀ. ਇਸ ਵਿੱਚ ਪੰਚਮ ਵਰਜਿਤ ਹੈ। ਧੈਵਤ ਵਾਦੀ ਅਤੇ ਰਿਸਭ ਸੰਵਾਦੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ, ਨਿਸਾਦ ਸ਼ੁੱਧ ਹੈ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ. ਆਰੋਹੀ- ਸ ਰਾ ਗਾ ਮੀ ਧਾ ਨ ਸ. ਅਵਰੋਹੀ- ਸ ਨ ਧਾ ਮੀ ਗਾ ਰਾ ਸ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਗੂਜਰੀ ਦਾ ਪੰਜਵਾਂ ਨੰਬਰ ਹੈ.
Mahan Kosh data provided by Bhai Baljinder Singh (RaraSahib Wale); See http://www.ik13.com
This is a (Javascript/CSS) Fixed menu.