(1){ਸੰਗ੍ਯਾ}. ਪ੍ਰਾਰਥਨਾ. ਵਿਨਯ. "ਤਿਸੁ ਆਗੈ ਰਹਰਾਸਿ ਹਮਾਰੀ, ਸਾਚਾ ਅਪਰ ਅਪਾਰੌ," (ਸਿਧਗੋਸਟਿ)।
(2) ਰੀਤਿ. ਮਰਯਾਦਾ. "ਹਰਿਕੀਰਤਿ ਹਮਰੀ ਰਹਰਾਸਿ". (ਸੋਦਰੁ) "ਗੁਰੁਸਿੱਖਾਂ ਰਹਰਾਸ ਸਿਵਾਪੈ". (ਭਾਗੁ) "ਇਹ ਰਹਰਾਸ ਕਦੀਮੀ ਚਲਹਿ". (ਗੁਪ੍ਰਸੂ)।
(3) ਸ਼ਿਸ੍ਟਾ:ਚਾਰ. ਸ੍ਵਾਗਤ ਨਮਸਕਾਰ ਕੁਸ਼ਲਪ੍ਰਸ਼ਨ ਆਦਿ. "ਸਭਿ ਜਨ ਕਉ ਆਇ ਕਰਹਿ ਰਹਰਾਸਿ". (ਮ: ੪. ਵਾਰ ਗਉ ੧)।
(4) ਫ਼ਾ. __ਰਾਹੇ ਰਾਸ੍ਤ. ਸਿੱਧਾ ਰਾਹ।
(5) ਇੱਕ ਗੁਰਬਾਣੀ, ਜਿਸ ਦਾ ਪਾਠ ਸੰਝ ਸਮੇਂ ਕਰਨਾ ਵਿਧਾਨ ਹੈ. ਇਸ ਵਿੱਚ ਸੋਦਰੁ, ਸੋਪੁਰਖੁ, ਬੇਨਤੀ ਚੌਪਈ, ਅਨੰਦੁ ਅਤੇ ਮੁੰਦਾਹਣੀ ਦਾ ਪਾਠ ਹੈ.
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
ਆਸਾ ਮਹਲਾ ੪ ਛੰਤ ਘਰੁ ੫