ਸਿੱਖ ਧਰਮ ਇਕ ਵਿਸ਼ਵਵਿਆਪੀ ਧਰਮ ਹੈ...ਸਭ ਮਨੁੱਖਾਂ ਲਈ ਇਕ ਸਾਂਝਾ ਸੰਦੇਸ਼। ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਵਿਚ ਇਹ ਵਿਸਤਾਰਪੂਰਬਕ ਸਪਸ਼ਟ ਕੀਤਾ ਗਿਆ ਹੈ। ਸਿੱਖਾਂ ਨੂੰ ਸਿਰਫ ਇਹ ਹੀ ਨਹੀਂ ਸੋਚਣਾ ਚਾਹੀਦਾ ਕਿ ਸਿੱਖ ਧਰਮ ਇਕ ਉੱਤਮ ਧਰਮ ਹੈ, ਬਲਕਿ ਇਹ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿ ਸਿੱਖ ਧਰਮ ਹੀ ਇਸ ਨਵੇਂ ਯੁੱਗ ਦਾ ਧਰਮ ਹੈ।
ਸਿੱਖ ਧਰਮ ਦਾ ਉੱਪਰ ਲਿਖਿਆ ਇਹ ਵਰਣਨ ਇਕ ਅਮਰੀਕੀ ਇਸਾਈ ਵਿਦਵਾਨ ਮਾਣਯੋਗ ਐਚ.ਐਲ. ਬਰੈਡਸ਼ਾਅ ਨੇ ਕੀਤਾ ਸੀ। ਸਿੱਖ ਧਰਮ ਬਾਰੇ ਕਈ ਹੋਰਾਂ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਵਿਦਵਾਨਾਂ ਦੇ ਵਿਚਾਰਾਂ ਦਾ ਕੀ ਭਾਵ ਸੀ, ਇਸ ਨੂੰ ਸਮਝਣਾ ਇਕ ਮਹੱਤਵਪੂਰਣ ਮੁੱਦਾ ਹੈ।
ਧਰਮ ਦਾ ਪਤਨ
ਇਸ ਦੁਨੀਆਂ ਵਿਚ ਕਈ ਜਾਤੀਆਂ, ਸਭਿਅਤਾਵਾਂ, ਅਤੇ ਨਾਸਤਕ-ਸਮੂਹ ਹਨ। ਅਲੱਗ-ਅਲੱਗ ਧਾਰਮਿਕ ਆਗੂਆਂ ਨੇ ਪਰਮਾਤਮਾ ਬਾਰੇ ਆਪਣੀ-ਆਪਣੀ ਸੂਝ ਬਿਆਨ ਕਰ ਕੇ ਅਲੱਗ-ਅਲੱਗ ਇਲਾਕਿਆਂ (ਦੇਸ਼ਾਂ) ਵਿਚ ਭਾਂਤ-ਭਾਂਤ ਦੇ ਧਰਮ ਸਥਾਪਿਤ ਕੀਤੇ। ਸਮੇਂ ਦੇ ਗੁਜ਼ਰਨ ਨਾਲ, ਦੁਨੀਆਂ ਦੀ ਆਬਾਦੀ ਵੱਧਦੀ ਗਈ ਅਤੇ ਲੋਕਾਂ ਨੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ। ਹਰ ਧਾਰਮਿਕ ਸਮੂਹ ਨੇ ਦੂਜੇ ਧਾਰਮਿਕ ਸਮੂਹ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਆਪਸੀ ਨਫਰਤ ਅਤੇ ਦਵੈਖ ਦਾ ਵਿਕਾਸ ਹੋਇਆ।
ਇਸ ਤੋਂ ਇਲਾਵਾ, ਜਦੋਂ ਵੀ ਕਿਧਰੇ ਕਿਸੇ ਨਵੇਂ ਧਰਮ ਦੀ ਉੱਤਪਤੀ ਹੋਈ ਤਾਂ ਉਦੋਂ ਪਹਿਲੇ ਤੋਂ ਮੌਜੂਦ ਪੁਰਾਣੇ ਧਰਮ ਦੇ ਪੈਰੋਕਾਰਾਂ ਨੇ ਇਸ ਦਾ ਵਿਰੋਧ ਕੀਤਾ। ਇਨ੍ਹਾਂ ਵਿਰੋਧਾਂ ਦਾ ਜ਼ਿਆਦਾਤਰ ਨਤੀਜਾ ਜੰਗਾਂ ਹੀ ਸਨ। ਇਸ ਤਰ੍ਹਾਂ, ਧਰਮ, ਜਿਸ ਨੂੰ ਕਿ ਮਨੱਖਾਂ ਨੂੰ ਬਰਾਬਰੀ ਦਾ ਸਬਕ ਪੜ੍ਹਾਉਣਾ ਚਾਹੀਦਾ ਸੀ, ਉਹ ਇਕ ਪ੍ਰਬਲ ਵਿਭਾਜਨ-ਸ਼ਕਤੀ ਬਣ ਗਿਆ। ਪਰਮਾਤਮਾ ਦੀ ਅਰਾਧਨਾ ਕਿਵੇਂ ਕੀਤੀ ਜਾਵੇ, ਇਹ ਇਕ ਵਿਵਾਦਪੂਰਨ ਮੁੱਦਾ ਬਣ ਗਿਆ। ਕਮਜ਼ੋਰ ਲੋਕਾਂ ਨੂੰ ਹਕੂਮਤ ਕਰਨ ਵਾਲੇ ਲੋਕਾਂ ਦੁਆਰਾ ਪਰਮਾਤਮਾ ਦਾ ਨਾਮ ਅਤੇ ਉਸ ਦੀ ਅਰਾਧਨਾ ਦਾ ਢੰਗ ਬਦਲਣ ਲਈ ਮਜਬੂਰ ਕੀਤਾ ਜਾਂਦਾ ਸੀ, ਅਤੇ ਇਹ ਸਭ ਮੁਕਤੀ (ਮੋਖ, ਨਿਰਵਾਣ) ਦੇ ਨਾਮ ‘ਤੇ ਕੀਤਾ ਜਾਂਦਾ ਸੀ। ਇਸ ਹੁਕਮ ਦੀ ਪਾਲਣਾ ਨਾ ਕਰਨ ਦਾ ਮਤਲਬ ਸੀ ਹਾਕਮਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਤਕਲੀਫਾਂ, ਤਸੀਹੇ ਅਤੇ ਕਈ ਵਾਰੀ ਤਾਂ ਮੌਤ ਵੀ। ਇਹ ਹਾਲਾਤ ਤਾਂ ਅੱਜ ਵੀ ਸਾਡੇ ਆਲੇ-ਦੁਆਲੇ ਮੌਜੂਦ ਹਨ। ਇਨ੍ਹਾਂ ਨੂੰ ਅਸੀਂ ਧਰਮ-ਯੁੱਧਾਂ, ਦਹਿਸ਼ਤਵਾਦ, ਅਤੇ ਸੂਖਮ ਤੌਰ ‘ਤੇ ਇਸਾਈਅਤ ਦੇ ਪ੍ਰਚਾਰ ਅਤੇ ਹੋਰ ਧਰਮ-ਪਰਿਵਰਤਨਾਂ ਦੇ ਰੂਪ ਵਿਚ ਦੇਖ ਸਕਦੇ ਹਾਂ।
ਇਕ ਇਨਕਲਾਬੀ ਸੋਚ (ਵਿਚਾਰਧਾਰਾ)
ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ (1469-1539 ਈ.) ਦਾ ਜਨਮ ਪਿੰਡ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ, ਸ਼੍ਰੀ ਕਾਲੂ ਰਾਮ, ਪਿੰਡ ਦੇ ਕਰ-ਅਧਿਕਾਰੀ ਸਨ। ਚੂਹੜਕਨਾ, ਜੋ ਪਿੰਡ ਤੋਂ ਕੁਝ ਮੀਲਾਂ ਦੀ ਦੂਰੀ ‘ਤੇ ਸਥਿਤ ਸੀ, ਉਸ ਖੇਤਰ ਦਾ ਮੁੱਖ ਖਰੀਦ-ਫਰੋਖਤ ਦਾ ਕੇਂਦਰ ਸੀ। ਇੱਥੇ ਦੇਸ਼ ਭਰ ਵਿਚ ਤੀਰਥ ਅਸਥਾਨਾਂ ‘ਤੇ ਘੁੰਮਣ ਵਾਲੇ ਸਾਧੂ-ਸੰਤਾਂ ਦਾ ਇਕ ਵਿਸ਼ਰਾਮ ਸਥਲ ਸੀ। ਗੁਰੂ ਨਾਨਕ ਦੇਵ ਜੀ ਜਦੋਂ ਵੀ ਚੂਹੜਕਨਾ ਜਾਂਦੇ ਤਾਂ ਉਨ੍ਹਾਂ ਣ ਸਾਧੂ-ਸੰਤਾਂ ਨਾਲ ਧਾਰਮਿਕ ਫਲਸਫਿਆਂ ‘ਤੇ ਵਿਚਾਰ-ਵਟਾਂਦਰਾ ਕਰਨਾ ਬੜਾ ਚੰਗਾ ਲੱਗਦਾ। ਕਈ ਧਾਰਮਿਕ ਗ੍ਰੰਥ ਪੜ੍ਹਨ ਤੋਂ ਬਾਅਦ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਪਰਮਾਤਮਾ ਇਕ ਤੋਂ ਜ਼ਿਆਦਾ ਨਹੀਂ ਹੋ ਸਕਦੇ, ਜਿਵੇਂ ਕਿ ਹਿੰਦੂਆਂ ਲਈ ਰਾਮ, ਮੁਸਲਮਾਨਾਂ ਲਈ ਅੱਲ੍ਹਾ, ਅਤੇ ਲੋਕਾਂ ਦੁਆਰਾ ਇਸੇ ਤਰ੍ਹਾਂ ਕਹੇ ਜਾਣ ਵਾਲੇ ਹੋਰ ਨਾਮ। ਉਨ੍ਹਾਂ ਨੇ ਐਲਾਨ ਕੀਤਾ ਕਿ ਪਰਮਾਤਮਾ ਕੁਲ ਮਨੁੱਖਤਾ ਲਈ ਇੱਕੋ ਹੀ ਹੈ, ਅਤੇ ਅਸੀਂ ਉਸ ਣ ਕਿਸੇ ਵੀ ਨਾਮ ਨਾਲ ਪੁਕਾਰ ਕੇ ਪ੍ਰੇਮ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਕਿਸੇ ਖਾਸ ਧਰਮ ਣ ਮੰਨਣ ਵਾਲੇ ਦੂਜਿਆਂ ਣ ਕਾਫਰ ਨਹੀਂ ਕਹਿ ਸਕਦੇ, ਸਿਰਫ ਇਸ ਲਈ ਕਿ ਉਹ ਪਰਮਾਤਮਾ ਣ ਪੁਕਾਰਨ ਲਈ ਆਪਣੀ ਭਾਸ਼ਾ ਦੇ ਕੋਈ ਸ਼ਬਦ ਦਾ ਇਸਤੇਮਾਲ ਕਰਦੇ ਹਨ, ਜਾਂ ਸਮਾਜ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਨ ਲਈ ਇਕ ਅਲੱਗ ਰਾਸਤਾ ਚੁਣਦੇ ਹਨ।
ਉਨ੍ਹਾਂ ਦਿਨਾਂ ਵਿਚ ਇਹ ਇਕ ਇਨਕਲਾਬੀ ਵਿਚਾਰ ਸੀ, ਅਤੇ ਇਸ ਨੇ ਚੂਹੜਕਨੇ ਵਿਚ ਆਉਣ ਵਾਲੇ ਅਲੱਗ-ਅਲੱਗ ਧਰਮਾਂ ਣ ਮੰਨਣ ਵਾਲੇ ਸਾਧੂ-ਸੰਤਾਂ ਣ ਗਹਿਰਾਈ ਨਾਲ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ। ਤੀਰਥਾਂ ਦੀ ਯਾਤਰਾ ਸਮੇਂ ਉਹ ਇਸ ਫਲਸਫੇ ਣ ਭਾਰਤ ਵਿਚ ਹਰ ਪਾਸੇ ਲੈ ਗਏ ਅਤੇ ਇਸ ਣ ਹੋਰਨਾਂ ਸਾਧੂ-ਸੰਤਾਂ ਨਾਲ ਵਿਚਾਰਿਆ। ਆਪਣੇ ਵਿਲੱਖਣ ਵਿਚਾਰਾਂ ਕਾਰਣ ਗੁਰੂ ਨਾਨਕ ਸਿਰਫ ਪੰਜਾਬ ਵਿਚ ਹੀ ਨਹੀਂ, ਬਲਕਿ ਸ੍ਰੀ ਲੰਕਾ ਸਮੇਤ ਭਾਰਤੀ ਉਪ-ਮਹਾਂਦੀਪ ਦੇ ਸਾਰੇ ਖੇਤਰਾਂ ਵਿਚ ਵੀ ਸੁਪ੍ਰਸਿੱਧ ਹੋ ਗਏ।
ਆਪਣੇ ਨਿਤਨੇਮ ਅਨੁਸਾਰ ਇਕ ਵਾਰੀ ਸਵੇਰੇ-ਸਵੇਰੇ ਗੁਰੂ ਨਾਨਕ ਦੇਵ ਜੀ ਇਕ ਨੇੜਲੀ ਨਦੀ ਵਿਚ ਇਸ਼ਨਾਨ ਕਰਨ ਲਈ ਗਏ, ਪਰ ਇਸ ਵਾਰ ਉਹ ਵਾਪਸ ਨਹੀਂ ਪਰਤੇ। ਲੋਕ ਇਸ ਗੱਲ ਦੀ ਚਿੰਤਾ ਕਰਨ ਲੱਗੇ ਕਿ ਉਨ੍ਹਾਂ ਨਾਲ ਕੁਝ ਅਣਸੁਖਾਵੀਂ ਘਟਨਾ ਨਾ ਵਾਪਰ ਗਈ ਹੋਵੇ। ਉਨ੍ਹਾਂ ਣ ਡਰ ਸੀ ਕਿ ਕਿਧਰੇ ਉਹ ਨਦੀ ਵਿਚ ਡੁੱਬ ਨਾ ਗਏ ਹੋਣ। ਪਰ, ਤਿੰਨ ਦਿਨ ਬਾਅਦ, ਉਨ੍ਹਾਂ ਣ ਵਾਪਸ ਪਰਤੇ ਵੇਖ ਲੋਕ ਹੱਕੇ-ਬੱਕੇ ਰਹਿ ਗਏ। ਸਥਾਨਕ ਸ਼ਾਸਕ ਸਮੇਤ ਹਰ ਕੋਈ ਉਨ੍ਹਾਂ ਦੀ ਵਾਪਸੀ ‘ਤੇ ਪ੍ਰਸੰਨ ਸੀ। ਉਹ ਗੁਰੂ ਜੀ ਕੋਲ ਦੌੜੇ-ਦੌੜੇ ਗਏ ‘ਤੇ ਪੁੱਛਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਕੀ ਕਰ ਰਹੇ ਸਨ। ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਉਨ੍ਹਾਂ ਲਈ ਇਕ ਪਾਵਨ (ਇਲਾਹੀ) ਸੰਦੇਸ਼ ਲਿਆਏ ਹਨ। ਉਨ੍ਹਾਂ ਦੁਆਰਾ ਐਲਾਨੇ ਸੰਦੇਸ਼ ਦਾ ਤੱਤ ਸੀ, “ਸਾਨੂੰ ਇਸ ਗੱਲ ‘ਤੇ ਲੜਨਾ ਨਹੀਂ ਚਾਹੀਦਾ ਕਿ ਕਿਹੜਾ ਧਰਮ ਸਰਵ-ਉੱਤਮ ਹੈ। ਪਰਮਾਤਮਾ ਦੀ ਨਜ਼ਰ ਵਿਚ ਸਾਡਾ ਧਰਮ ਨਹੀਂ, ਬਲਕਿ ਸਾਡੇ ਕਰਮ ਅਤੇ ਭੈਣਾਂ-ਭਰਾਵਾਂ ਲਈ ਪਿਆਰ ਮਹੱਤਵਪੂਰਣ ਹੈ। ਰੂਹਾਨੀ ਮਾਰਗ ‘ਤੇ ਨਫਰਤ ਅਤੇ ਵੱਡਪਣ ਦੀਆਂ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੈ”। ਰਸਮੀ ਤੌਰ ‘ਤੇ ਇਸ ਸੰਦੇਸ਼ ਣ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਧਰਮ-ਉਪਦੇਸ਼ ਮੰਨਿਆਂ ਜਾਂਦਾ ਹੈ।
ਆਪਣੇ ਇਸ ਇਤਿਹਾਸਕ ਸੰਦੇਸ਼ ਤੋਂ ਬਾਅਦ ਪੂਰੇ ਭਾਰਤ ਅਤੇ ਨੇੜਲੇ ਦੇਸ਼ਾਂ ਵਿਚ ਆਪਣੇ ਇਸ ਨਵ-ਸੰਸਥਾਪਿਤ ਧਰਮ ਦਾ ਉਪਦੇਸ਼ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਛੱਡ ਦਿੱਤਾ। ਆਪਣੀਆਂ ਇਨ੍ਹਾਂ ਦੁਰਗਮ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਇਕ ਖਾਸ ਸੰਗੀ ਭਾਈ ਮਰਦਾਨਾ ਰਬਾਬ (ਤੰਤੀ ਸਾਜ਼) ਵਜਾਉਂਦੇ ਅਤੇ ਗੁਰੂ ਜੀ ਪਾਵਨ ਸ਼ਬਦ-ਗਾਇਨ ਕਰਦੇ। ਇਕ ਉਂਕਾਰ (ਪਰਮਾਤਮਾ) ਅਤੇ ਮਨੁੱਖਤਾ ਦੇ ਭਾਈਚਾਰੇ ਦਾ ਸੰਦੇਸ਼ ਸਪਸ਼ਟ ਕਰਨ ਲਈ ਗੁਰੂ ਜੀ ਭਾਰਤ ਅਤੇ ਅਰਬ ਦੇਸ਼ਾਂ ਦੇ ਕਈ ਧਾਰਮਿਕ ਆਗੂਆਂ ਣ ਮਿਲੇ। ਇਸ ਤਰ੍ਹਾਂ ਧਰਮ ਇਕ ਵਾਰ ਫਿਰ ਵਿਭਾਜਨ-ਸ਼ਕਤੀ ਦੀ ਬਜਾਏ ਏਕੀਕਰਨ-ਸ਼ਕਤੀ ਬਣ ਗਿਆ।
ਸਿੱਖ ਧਰਮ ਦੇ ਮੂਲ ਸਿਧਾਂਤ
ਪ੍ਰੇਮ ਦਾ ਵਿਹਾਰ ਕਰੋ, ਖੋਖਲੇ ਕਰਮ-ਕਾਂਡਾਂ ਦਾ ਨਹੀਂ
ਗੁਰੂ ਨਾਨਕ ਦੇਵ ਜੀ ਕਈ ਧਾਰਮਿਕ ਅਸਥਾਨਾਂ ‘ਤੇ ਗਏ ਅਤੇ ਕਈ ਪੰਡਤਾਂ (ਵਿਦਵਾਨਾਂ), ਸਿੱਧਾਂ (ਕਰਾਮਾਤੀਆਂ) ਅਤੇ ਜੋਗੀਆਂ (ਕਾਰਨਾਮੇ ਦਿਖਾਉਣ ਵਾਲੇ, ਜਿਵੇਂ ਕਿ ਅੱਗ ‘ਤੇ ਚੱਲਣ ਵਾਲੇ) ਣ ਮਿਲੇ। ਗੁਰੂ ਜੀ ਨੇ ਉਨ੍ਹਾਂ ਸਾਰਿਆਂ ਣ ਦੱਸਿਆ ਕਿ ਦਿਖਾਵੇ ਲਈ ਅਤੇ ਹਉਮੈ ਵਧਾਉਣ ਵਾਲੇ ਬੇਤੁਕੇ ਅਤੇ ਖੋਖਲੇ ਕਰਮ-ਕਾਂਡਾਂ ਦੀ ਪਰਮਾਤਮਾ ਸਾਹ੍ਹਮਣੇ ਕੋਈ ਮਹੱਤਤਾ ਨਹੀਂ ਹੈ। ਇਹ ਹੈਰਾਨਕੁਨ ਕਾਰਨਾਮੇ ਉਸ ਖੋਟੇ ਸਿੱਕੇ ਦੀ ਤਰ੍ਹਾਂ ਹਨ, ਜੋ ਕਿ ਲਗਦਾ ਤਾਂ ਅਸਲੀ ਹੈ, ਪਰ ਕੀਮਤੀ ਧਾਤ ਨਾ ਹੋਣ ਕਰਕੇ ਠੁਕਰਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ, ਪਰਮਾਤਮਾ ਵੀ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਖੋਖਲੇ ਕਰਮ-ਕਾਂਡਾਂ, ਜਿਨ੍ਹਾਂ ਦੇ ਕਰਨ ਵਿਚ ਮਾਨਵਤਾ ਦੇ ਭਲੇ ਦੀ ਕੋਈ ਮਨਸ਼ਾ ਨਹੀਂ ਹੁੰਦੀ, ਣ ਅਪ੍ਰਵਾਨ ਕਰ ਦਿੰਦਾ ਹੈ। ਵਰਤ ਜਾਂ ਰੋਜ਼ੇ ਰਖ ਕੇ, ਬਰਫੀਲੇ ਪਾਣੀ ਵਿਚ ਇਸ਼ਨਾਨ ਕਰ ਕੇ, ਲੰਬੇ ਸਮੇਂ ਤਕ ਮੌਨ ਵਰਤ ਰੱਖ ਕੇ, ਲਗਾਤਾਰ ਇਕ ਲੱਤ ਦੇ ਭਾਰ ਜਾਂ ਕਿਸੇ ਹੋਰ ਔਖੀ ਮੁਦਰਾ ਵਿਚ ਖੜ੍ਹੇ ਹੋਣ ਵਰਗੇ ਸਵੈ-ਦੰਡਿਤ ਕਸ਼ਟਾਂ ਣ ਸਹਿ ਕੇ ਆਤਮਾ ਣ ਕੋਈ ਲਾਭ ਨਹੀਂ ਹੁੰਦਾ। ਉਨ੍ਹਾਂ ਦਿਨਾਂ ਵਿਚ ਜੋਗੀ ਅਤੇ ਸਿੱਧ ਇਸ ਤਰ੍ਹਾਂ ਦੇ ਕਰਤਬ ਦਿਖਾ ਕੇ ਦੂਜੇ ਲੋਕਾਂ ਉੱਤੇ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ।
ਗੁਰੂ ਜੀ ਨੇ ਇਸ ਵਿਚਾਰ ਣ ਵੀ ਠੁਕਰਾਇਆ ਕਿ ਧਾਰਮਿਕ ਸੰਸਥਾਵਾਂ (ਆਗੂਆਂ) (ਭਾਰਤ ਵਿਚ ਅਖਾਉਤੀ ‘ਉੱਚੀਆਂ ਜਾਤਾਂ’ ਵਾਲੇ ਲੋਕ ਜਾਂ ਹਿੰਦੂ ਬ੍ਰਾਹਮਣ) ਣ ਦਾਨ ਦੇ ਕੇ ਮਿਰਤਕ ਵੱਡੇ-ਵਡੇਰਿਆਂ ਦੀ ਕੋਈ ਮਦਦ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਦਾਅਵਾ ਕੀਤਾ ਕਿ ਇਹ ਸਿਰਫ ਪਰੋਹਤਾਂ (ਪੁਜਾਰੀਆਂ) ਦੁਆਰਾ ਆਮ ਜਨਤਾ ਣ ਧੋਖਾ ਦੇ ਕੇ ਅਮੀਰ ਬਣਨ ਦਾ ਸਾਧਨ ਹੈ। ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਮਨੁੱਖ ਸਿਰਫ ਉਨ੍ਹਾਂ ਦੇ ਕਰਮਾਂ ਦੁਆਰਾ ਪਰਖੇ ਜਾਣਗੇ, ਨਾ ਕਿ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਜਾਂ ਪੋਤੇ-ਪੋਤੀਆਂ ਦੁਆਰਾ ਖੋਖਲੇ ਕਰਮ-ਕਾਂਡਾਂ ਰਾਹੀਂ ਕੀਤੇ ਗਏ ਦਾਨ ਦੁਆਰਾ। ਦੂਜਿਆਂ ਪ੍ਰਤੀ ਸਿਰਫ ਦਿਖਾਵੇ ਲਈ ਨਹੀਂ, ਬਲਕਿ ਸੱਚੇ ਨੇਕ ਇਰਾਦੇ ਰੱਖਣਾ ਹੀ ਲੋਕ ਅਤੇ ਪਰਲੋਕ ਵਿਚ ਸ਼ਾਂਤੀ ਹਾਸਿਲ ਕਰਨ ਦਾ ਵਾਸਤਵਿਕ (ਨਿਸ਼ਚਿਤ) ਰਾਹ ਹੈ।
ਸਿਰਫ ਕਰਮਾਂ ਦਾ ਹੀ ਮੁੱਲ ਪੈਂਦਾ ਹੈ
ਗੁਰੂ ਨਾਨਕ ਦੇਵ ਜੀ ਨੇ ਮੱਕਾ, ਮਦੀਨਾ, ਬਗਦਾਦ, ਅਤੇ ਮੁਸਲਮਾਨਾਂ ਦੇ ਹੋਰ ਕਈ ਧਰਮ-ਅਸਥਾਨਾਂ ਦਾ ਵੀ ਦੌਰਾ ਕੀਤਾ। ਕਾਜ਼ੀਆਂ (ਮੁਸਲਮਾਨਾਂ ਦੇ ਨਿਆਂ-ਅਧਿਕਾਰੀ) ਨੇ ਉਨ੍ਹਾਂ ਣ ਵਾਰ-ਵਾਰ ਪੁੱਛਿਆ, “ਕੌਣ ਸ੍ਰੇਸ਼ਠ ਹੈ, ਇਕ ਮੁਸਲਮਾਨ ਜਾਂ ਇਕ ਹਿੰਦੂ?” ਗੁਰੂ ਨਾਨਕ ਦੇਵ ਜੀ ਦਾ ਜਵਾਬ ਸੀ, “ਸ਼ੁਭ ਕਰਮਾਂ ਤੋਂ ਬਿਨਾਂ ਤੁਸੀਂ ਦੋਵੇਂ ਪਛਤਾਓਗੇ”।
ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਕਿਸੇ ਣ ਵੀ ਉਸ ਦੇ ਕਿਸੇ ਧਰਮ, ਜਿਵੇਂ ਕਿ ਈਸਾਈ, ਯਹੂਦੀ, ਹਿੰਦੂ, ਮੁਸਲਮਾਨ, ਸਿੱਖ ਆਦਿ, ਨਾਲ ਸੰਬੰਧ ਰੱਖਣ ਦੇ ਆਧਾਰ ‘ਤੇ ਕੋਈ ਵਿਸ਼ੇਸ਼ ਵਤੀਰਾ (ਸਲੂਕ) ਨਹੀਂ ਕਰਦਾ। ਉਹ ਬਾਣੀ ਵਿਚ ਲਿਖਦੇ ਹਨ (ਟਿੱਪਣੀ ਕਰਦੇ ਹਨ), “ਪਰਮਾਤਮਾ ਸਾਣ ਸਾਡੇ ਕਰਮਾਂ ਨਾਲ ਪਰਖਦਾ ਹੈ ਅਤੇ ਉਸ ਦੇ ਦਰਬਾਰ ਵਿਚ ਹਰੇਕ ਣ ਪੂਰਣ ਨਿਆਂ ਮਿਲਦਾ ਹੈ।
ਇਸਤਰੀ ਪੁਰਸ਼-ਸਮਾਨ ਹੈ
ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚੱਲਤ ਲਿੰਗ ‘ਤੇ ਆਧਾਰਿਤ ਕੀਤੇ ਜਾਣ ਵਾਲੇ ਵਿਤਕਰੇ ਦੀ ਸਖਤ ਨਿਖੇਧੀ ਕੀਤੀ। ਇਸਤਰੀਆਂ ਣ ਸਰੇ-ਆਮ (ਖੁੱਲ੍ਹੇ ਤੌਰ ‘ਤੇ) ਹੀਣ ਅਤੇ ਅਪੂਰਨ ਮਨੁੱਖ ਸਮਝਿਆ ਜਾਂਦਾ ਸੀ, ਜਿਸ ਕਰਕੇ ਉਨ੍ਹਾਂ ਣ ਸਮਾਜ ਵਿਚ ਬਹੁਤ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਮੁੱਖ ਧਰਮਾਂ ਵਿਚ ਇਸਤਰੀ ਣ ਪਰਮਾਤਮਾ ਤਕ ਪਹੁੰਚਣ ਦੇ ਰਾਹ ਵਿਚ ਰੁਕਾਵਟ ਸਮਝਿਆ ਜਾਂਦਾ ਸੀ। ਇਹੀ ਕਾਰਣ ਸੀ ਕਿ ਜੋਗੀ ਜਾਂ ਸਾਧੂ-ਸੰਤ, ਜੋ ਕਿ ਪਰਮਾਤਮਾ ਣ ਅਨੁਭਵ ਕਰਨ ਲਈ ਆਪਣਾ ਸਾਰਾ ਜੀਵਨ ਅਰਪਣ ਕਰਨਾ ਚਾਹੁੰਦੇ ਸਨ, ਵਿਆਹ ਨਹੀਂ ਸੀ ਕਰਾਉਂਦੇ। ਬ੍ਰਹਮਚਾਰੀਆਂ, ਜਿਨ੍ਹਾਂ ਣ ਜਤੀ ਕਿਹਾ ਜਾਂਦਾ ਸੀ, ਣ ਗ੍ਰਹਿਸਤੀਆਂ ਤੋਂ ਸ੍ਰੇਸ਼ਠ ਮੰਨਿਆ ਜਾਂਦਾ ਸੀ।
ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦੀਆਂ ਵਿਚਾਰ-ਧਾਰਾਵਾਂ ਦਾ ਪੁਰਜੋਰ ਖੰਡਨ ਕੀਤਾ। ਉਨ੍ਹਾਂ ਪੁੱਛਿਆ, “ਇਸਤਰੀਆਂ ਣ ਹੀਣ ਕਿਵੇਂ ਸਮਝਿਆ ਜਾ ਸਕਦਾ ਹੈ, ਜਦ ਕਿ ਉਹ ਸਾਰੇ ਪੁਰਸ਼ਾਂ, ਉਨ੍ਹਾਂ ਰਾਜਿਆਂ ਸਮੇਤ ਜਿਨ੍ਹਾਂ ਣ ਲੋਕ ਸਿਰ ਝੁਕਾਉਂਦੇ ਹਨ, ਣ ਜਨਮ ਦਿੰਦੀਆਂ ਹਨ?” ਗੁਰੂ ਨਾਨਕ ਦੇਵ ਜੀ ਨੇ ਪੁਰਸ਼ਾਂ ਅਤੇ ਇਸਤਰੀਆਂ ਣ ਸਮਾਨ ਆਦਰ ਦਿੱਤਾ ਅਤੇ ਦੋਨਾਂ ਣ ਸਮਾਨ ਤੌਰ ‘ਤੇ ਸੰਗਤ, ਪੰਗਤ ਅਤੇ ਹੋਰ ਅਵਸਰਾਂ ਵਿਚ ਸ਼ਾਮਿਲ ਹੋਣ ਲਈ ਜੀ ਆਇਆਂ ਕਿਹਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਮਨੁੱਖ, ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ, ਵਿਚ ਪਰਮਾਤਮਾ ਦੀ ਮੌਜੂਦਗੀ ‘ਤੇ ਜੋਰ ਦਿੰਦੀ ਹੈ।
ਅਲਗਾਓ ਨਿਸਫਲਦਾਇਕ ਹੈ
ਗੁਰੂ ਨਾਨਕ ਦੇਵ ਜੀ ਨੇ ਇਕ ਜੀਵਨ-ਸਵੀਕਾਰਤਾ ਵਾਲੇ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਮੱਠਾਂ, ਆਸ਼ਰਮਾਂ, ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਜੀਵਨ-ਅਸਵੀਕਾਰਤਾ ਦੇ ਫਲਸਫੇ ਦਾ ਵਿਰੋਧ ਕੀਤਾ, ਜਿਸ ਦਾ ਮੰਤਵ ਪਰਮਾਤਮਾ ਣ ਮਿਲਣ ਦੀ ਆਸ ਵਿਚ ਲੋਕਾਂ ਣ ਆਮ ਘਰੇਲੂ ਜੀਵਨ ਤੋਂ ਅਲੱਗ ਕਰਨਾ ਸੀ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਕਿ ਧਾਰਮਿਕ ਮਨੁੱਖ ਆਮ ਆਪਸੀ ਮਿਲਵਰਤਣ ਦਾ ਤਿਆਗ ਕਰਨ ਦੀ ਬਜਾਏ, ਆਪਣੇ ਸਮਾਜ ਦਾ ਅਭਿੰਨ ਅੰਗ ਬਣ ਕੇ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਆਗੂ ਬਣਨ।
ਗੁਰੂ ਨਾਨਕ ਦੇਵ ਜੀ ਨੇ ਹਿਮਾਲਾ ਦੀਆਂ ਚੋਟੀਆਂ ‘ਤੇ ਰਹਿਣ ਵਾਲੇ ਸਿੱਧਾਂ ਣ ਮਿਲਣ ਲਈ ਲੰਬੀ ਅਤੇ ਦੁਰਗਮ ਯਾਤਰਾ ਕੀਤੀ। ਇਹ ਵੈਰਾਗੀ, ਗੁਰੂ ਜੀ ਣ ਬਰਫੀਲੀਆਂ ਪਹਾੜੀਆਂ ਵਿਚ ਪਹੁੰਚੇ ਦੇਖ ਕੇ ਬੜੇ ਹੈਰਾਨ ਹੋਏ। ਉਨ੍ਹਾਂ ਨੇ ਗੁਰੂ ਜੀ ਣ ਹੇਠਾਂ ਮੈਦਾਨਾਂ ਵਿਚ ਰਹਿੰਦੇ ਲੋਕਾਂ ਬਾਰੇ ਪੁੱਛਿਆ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, “ਉਹ ਲੋਕ ਤਾਂ ਇਸ ਚਿੰਤਾ ਵਿਚ ਹਨ ਕਿ ਉਨ੍ਹਾਂ ਣ ਦੁਸ਼ਟਾਂ ਤੋਂ ਕੌਣ ਬਚਾਏਗਾ। ਉਨ੍ਹਾਂ ਤੋਂ ਦਾਨ-ਦੱਖਣਾ ਲੈ ਕੇ ਸਾਰੇ ਧਰਮੀ ਤਾਂ ਬਰਫੀਲੀਆਂ ਪਹਾੜੀਆਂ ਵੱਲ ਦੌੜ ਗਏ ਹਨ”। ਇਸ ਤਰ੍ਹਾਂ, ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਕਿ ਹਰ ਧਰਮੀ ਮਨੁੱਖ ਦਾ ਕਰਤੱਵ ਹੈ ਕਿ ਉਹ ਇਕਾਂਤ ਲਈ ਸਮਾਜ ਦਾ ਤਿਆਗ ਕਰਨ ਦੀ ਬਜਾਏ, ਸਮਾਜ ਵਿਚ ਰਹਿ ਕੇ ਆਪਣੇ ਕਰਮਾਂ ਰਾਹੀਂ ਸਮਾਜ ਦਾ ਕਲਿਆਣ ਕਰੇ।
ਉਪਰ-ਲਿਖਿਤ ਲੇਖ ਗੁਰੂ ਨਾਨਕ ਦੇਵ ਜੀ ਦੁਆਰਾ ਪੜ੍ਹਾਏ ਗਏ ਕਈ ਪਾਠਾਂ ਦਾ ਇਕ ਸੰਖੇਪ ਜਿਹਾ ਅਨੁਭਵ (ਨਮੂਨਾ) ਹੈ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਇਸ ਦੇ ਨਾਲ ਲਗਦੇ ਦੇਸ਼ਾਂ ਦੀਆਂ ਯਾਤਰਾਵਾਂ ਕਰਨ ਵਿਚ ਲਗਭਗ ਦੋ ਦਹਾਕੇ ਬਿਤਾਏ। ਗੁਰੂ ਜੀ ਜਿੱਥੇ ਵੀ ਗਏ, ਲੋਕਾਂ ਨੇ ਵੱਡੀ ਗਿਣਤੀ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਈ ਮੁਖੀ (ਆਗੂ) ਉਨ੍ਹਾਂ ਦੀ ਨਵੀਂ ਧਾਰਮਿਕ ਸੋਚ ਅੱਗੇ ਨਤ-ਮਸਤਕ ਹੋਏ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਰੋਚਕ ਅਤੇ ਗਿਆਨ ਦੇਣ ਵਾਲੀਆਂ ਘਟਨਾਵਾਂ ਬਾਰੇ ਹੋਰ ਜਾਣਕਾਰੀ ਲਈ ਪਾਠਕ ਇਸ ਵਿਸ਼ੇ ‘ਤੇ ਉਪਲਬਧ ਕਈ ਕਿਤਾਬਾਂ ਵਿਚੋਂ ਕੋਈ ਇਕ ਕਿਤਾਬ, ਜਾਂ ਇਸ ਵੈਬਸਾਈਟ ‘ਤੇ ਵਿਸਥਾਰ ਨਾਲ ਲਿਖੇ ਹੋਰ ਲੇਖ ਪੜ੍ਹ ਸਕਦੇ ਹਨ।
This is a (Javascript/CSS) Fixed menu.